


ਟਾਟਾ ਏਸ ਈ.ਵੀ. - ਕਾਮਯਾਬੀ ਨੂੰ ਕਰੇ ਚਾਰਜ
ਪੇਸ਼ ਹੈ ਟਾਟਾ ਏਸ ਈ.ਵੀ., ਭਾਰਤ ਦੀ ਪਹਿਲੀ 4-ਪਹੀਆ ਇਲੈਕਟ੍ਰਿਕ ਵਪਾਰਕ ਗੱਡੀ ਜੋ ਏਸ ਦੀ ਭਰੋਸੇਯੋਗ ਦੀ ਵਿਰਾਸਤ 'ਤੇ ਬਣੀ ਹੈ। ਲੱਖਾਂ ਉੱਦਮੀਆਂ ਦੇ ਏਸ 'ਤੇ ਭਰੋਸਾ ਕਰਨ ਦੇ ਨਾਲ, ਸਾਨੂੰ ਇਸਦਾ ਇਲੈਕਟ੍ਰਿਕ ਸਰੂਪ ਪੇਸ਼ ਕਰਨ 'ਤੇ ਮਾਣ ਹੈ। ਟਾਟਾ ਏਸ ਈ.ਵੀ. ਆਖ਼ਰੀ ਦੂਰੀ ਤੱਕ ਡਿਲੀਵਰੀ ਲਈ ਬਿਲਕੁੱਲ ਸਹੀ ਹੈ, ਕਾਰਬਨ ਵਾਲੇ ਧੂਏਂ ਨੂੰ ਘਟਾਉਂਦੇ ਹੋਏ ਕੁਸ਼ਲ ਅਤੇ ਭਰੋਸੇਮੰਦ ਆਵਾਜਾਈ ਪ੍ਰਦਾਨ ਕਰਦਾ ਹੈ। ਸਾਡੀ ਅਤਿ-ਆਧੁਨਿਕ ਇਲੈਕਟ੍ਰਿਕ ਟੇਕਨਾਲੋਜੀ, EvoGen ਦੁਆਰਾ ਸੰਚਾਲਤ ਇਹ ਇੱਕ ਟਿਕਾਊ ਅਤੇ ਕਿਫ਼ਾਇਤੀ ਸਮਾਧਾਨ ਪੇਸ਼ ਕਰਦੀ ਹੈ। ਈ.ਵੀ. ਦੇ ਸਹਿਯੋਗ ਦੇ ਇੱਕ ਮਜ਼ਬੂਤ ਤੰਤਰ ਅਤੇ ਚਾਰਜਿੰਗ ਦੇ ਬੁਨਿਆਦੀ ਢਾਂਚੇ ਨਾਲ ਵਿਕਸਤ, ਟਾਟਾ ਏਸ ਈ.ਵੀ. ਮੁਸ਼ਕਲ ਰਹਿਤ ਸੰਚਾਲਨ ਅਤੇ ਮਨ ਦੀ ਸ਼ਾਂਤੀ ਨੂੰ ਯਕੀਨੀ ਬਣਾਉਂਦੀ ਹੈ। ਇਲੈਕਟ੍ਰਿਕ ਕ੍ਰਾਂਤੀ ਵਿੱਚ ਸ਼ਾਮਲ ਹੋਵੋ ਅਤੇ ਟਾਟਾ ਏਸ ਈ.ਵੀ. ਨਾਲ ਵਪਾਰ ਸਬੰਧੀ ਆਵਾਜਾਈ ਦੇ ਭਵਿੱਖ ਦਾ ਅਨੁਭਵ ਕਰੋ।
ਟਾਟਾ ਏਸ ਈ.ਵੀ. ਦੀਆਂ ਵਿਸ਼ੇਸ਼ਤਾਵਾਂ
ਯੋਜਨਾਬੰਦੀ ਅਤੇ ਲਾਭ ਲਈ ਤਿਆਰ ਕੀਤੀਆਂ ਗਈਆਂ ਵਿਸ਼ੇਸ਼ਤਾਵਾਂ.

ਭਵਿੱਖਮੁਖੀ ਪ੍ਰਦਰਸ਼ਨ
- 7* ਸਕਿੰਟਾਂ ਵਿੱਚ 0 ਤੋਂ 30 ਕਿ.ਮੀ. ਪ੍ਰਤੀ ਘੰਟਾ
- IP67 ਵਾਟਰਪ੍ਰੂਫ਼ਿੰਗ ਦੇ ਮਿਆਰ

ਸਮਾਰਟ ਕਨੈਕਟੀਵਿਟੀ
- ਨੈਵੀਗੇਸ਼ਨ
- ਗੱਡੀ ਦੀ ਟਰੈਕਿੰਗ
- ਫਲੀਟ ਦੀ ਟੈਲੀਮੈਟਿਕ
- ਜੀਓ ਫੈਂਸਿੰਗ

ਭਵਿੱਖ ਲਈ ਤਿਆਰ
- ਬ੍ਰੇਕ ਲਗਾਉਂਦੇ ਸਮੇਂ ਬੈਟਰੀ ਚਾਰਜ ਹੁੰਦੀ ਹੈ
- 105* ਮਿੰਟਾਂ ਵਿੱਚ ਤੇਜ਼ ਚਾਰਜਿੰਗ

ਭਵਿੱਖਮੁਖੀ ਪ੍ਰਦਰਸ਼ਨ
- 7* ਸਕਿੰਟਾਂ ਵਿੱਚ 0 ਤੋਂ 30 ਕਿ.ਮੀ. ਪ੍ਰਤੀ ਘੰਟਾ
- IP67 ਵਾਟਰਪ੍ਰੂਫ਼ਿੰਗ ਦੇ ਮਿਆਰ

ਸਮਾਰਟ ਕਨੈਕਟੀਵਿਟੀ
- ਨੈਵੀਗੇਸ਼ਨ
- ਗੱਡੀ ਦੀ ਟਰੈਕਿੰਗ
- ਫਲੀਟ ਦੀ ਟੈਲੀਮੈਟਿਕ
- ਜੀਓ ਫੈਂਸਿੰਗ
ਮੁੱਖ ਵਿਸ਼ੇਸ਼ਤਾਵਾਂ

ਇੱਕ ਵਾਰ ਚਾਰਜ ਕਰਨ 'ਤੇ 154 ਕਿਲੋਮੀਟਰ ਦੀ ਰੇਂਜ*

ਆਪਣੇ ਵਰਗ ਵਿੱਚ ਸਭ ਤੋਂ ਵਧੀਆ ਗ੍ਰੇਡੇਬਿਲੀਟੀ 22%

ਇਲੈਕਟ੍ਰਾਨਿਕ ਡਰਾਈਵ ਮੋਡ (ਕਲੱਚ ਰਹਿਤ ਸੰਚਾਲਨ)

ਹਰ ਮੌਸਮ ਦੇ ਕੰਮਾਂ ਲਈ ਢੁਕਵਾਂ

ਚਲਾਉਣ ਦਾ ਖ਼ਰਚ ₹1/ਕਿ.ਮੀ.* (ਖ਼ਰਚ/ਕਿ.ਮੀ.)
ਸਫਲਤਾ ਲਈ ਆਪਣੀ ਡ੍ਰਾਈਵ ਲੱਭੋ
